OFFICE BEARERS

President : - VIKAS SHARMA, ASP [HQ], AMRITSAR (M) 09417226661;

Circle Secretary :- BALBIR SINGH KAUSHAL, ASP (Court) Circle Office, Chandigarh (M) 9914066754;

Treasurer :- GAURAV NAGI Inspector Post (MOD) Punjab Circle Chandigarh (M) 09876581559


Tuesday, September 23, 2014

Circle & Region News on posting of PS Group B officers......

Today i.e. 23.09.2014 Punjab Circle/Punjab West Region issues following posting orders.
  • Shri Harimohan to be Asstt Director-II, Punjab West Region, Chandigarh.
  • Shri Gurdev to be SRM 'LD Division, Ludhiana
  • Shri Inderjit Singh to be AD(INV) Punjab Circle, Chandigarh.
  • Shri Kulwant Singh, allotted to PWR. further posting orders awaited.
  • Shri Pushottam Lal, as SRM 'I' Division Jalandhar.

Saturday, September 20, 2014

Dte issues repatriation orders.. its time for Punjab Mail to retain its original position. !!!.

Dte issues much awaited repatriation orders.  Following five PS Group B officers repatriated to Punjab Circle. We are eagerly awaiting for the repatriation of Datta Bros and Mr Brar, to complete our Punjab Mail.  
  • Shri Harimohan
  • Shri Gurdev
  • Shri Inderjit Singh Thakur
  • Shri Kulwant Singh Kharbanda
  • Shri Purshottam
Association welcome-home these officers.
With these we are now having fleet of 4 Gr A and 25 Gr B officers against the SS of 10 Gr A and 25 Gr B. Three PS Gr B Officers shall retire at the end of this year.  

Sunday, September 14, 2014

HINDI DIWAS KI HARDIK SHUBHKAMNAIN !!!

हिन्दी के नाम पर
मेरा कलाम मर रही हिन्दी के नाम पर
मेरा सलाम मर रही हिन्दी के नाम पर
मेरे हृदय से पूछिए मेरे विचार को
मेरा प्रणाम मर रही हिन्दी के नाम पर

करते हैं याद हर बरस दिन्दी दिवस पे हम
ये इन्तज़ाम मर रही हिन्दी के नाम पर

हर रोज़ एक पृष्ठ भर लिखना देस्तो
ये त्राहिमाम मर रही हिन्दी के नाम पर

दण्डित हो वो सन्तान जो मॉं को ही भुलाए
ये साम दाम मर रही हिन्दी के नाम पर
सुनील कुमार ‘नील’
निरीक्षक डाक पटियाला मण्डल दूरभाषः 09418470707

Friday, September 5, 2014

Happy Teacher's Day to all viewers !!!

ਗੁਰੂ-ਸ਼ਿੱਸ਼ ਪਰੰਪਰਾ ਦਾ ਪ੍ਰਤੀਕ : ਅਧਿਆਪਕ ਦਿਵਸ
ਗੁਰੁ-ਸ਼ਿੱਸ਼ ਅਰਥਾਤ ਅਧਿਆਪਕ-ਵਿਦਿਆਰਥੀ ਦੀ ਪਰੰਪਰਾ ਸਤਿਯੁਗ ਤੋਂ ਹੀ ਚਲੀ ਆਉਂਦੀ ਹੈ ਜਿਸ ਮੁਤਾਬਿਕ ਅਧਿਆਪਕ ਅਰਥਾਤ ਗੁਰੂ ਨੂੰ ਇਕ ਉੱਚਾ ਸਥਾਨ ਦਿੱਤਾ ਗਿਆ ਹੈ ਜੋ ਆਪਣੇ ਸੱਚੇ, ਸੁੱਚੇ ਅਤੇ ਸਪਰਪਿਤ ਸ਼ਿੱਸ਼ ਅਰਥਾਤ ਵਿਦਿਆਰਥੀ ਨੂੰ ਆਪਣੀ ਸਾਰੀ ਅਰਜਿਤ ਵਿੱਦਿਆ ਪ੍ਰਦਾਨ ਕਰਕੇ ਉਸਨੂੰ ਅਜਿਹਾ ਨਿਪੁੰਨ ਵਿਅਕਤੀ ਬਣਾ ਦਿੰਦਾ ਹੈ ਜੋ ਅੱਗੇ ਚੱਲ ਕੇ ਗੁਰੁ ਤੋਂ ਪ੍ਰਾਪਤ ਕੀਤੀ ਆਪਣੀ ਵਿਦਿਆ ਨੂੰ ਲੋਕ ਭਲਾਈ ਦੇ ਕੰਮਾ ਵਿਚ ਲਾ ਕੇ ਨਾ ਕੇਵਲ ਆਪਣੇ ਮਾਪਿਆਂ ਦਾ ਨਾਂ ਉੱਚਾ ਚੁੱਕਦਾ ਹੈ ਬਲਕਿ ਆਪਣੇ ਗੁਰੂ ਨੂੰ ਵੀ ਹੋਰ ਵਧੇਰੇ ਮਾਣ ਹਾਸਿਲ ਕਰਵਾਉਂਦਾ ਹੈ। ਇਸ ਤਰਾਂ ਅਧਿਆਪਕ ਅਤੇ ਵਿਦਿਆਰਥੀ ਦਾ ਇਹ ਕੱਚੇ ਧਾਗੇ ਨਾਲ ਬੱਝਾ ਰਿਸ਼ਤਾ ਇੰਨਾ ਗੂੜਾ ਹੋ ਨਿਬੜਦਾ ਹੈ ਕਿ ਅਧਿਆਪਕ ਆਪਣੇ ਹੋਨਹਾਰ ਵਿਦਿਆਰਥੀਆਂ ਦੀਆਂ ਸਿਫ਼ਤਾਂ ਕਰਦਿਆਂ ਨਹੀਂ ਥੱਕਦੇ। ਵਿਦਿਆਰਥੀਆਂ ਦਿਆਂ ਮਨਾਂ ਉਪਰ ਵੀ ਆਪਣੇ ਅਧਿਆਪਕਾਂ ਦੇ ਉਸਾਰੂ ਦ੍ਰਿਸ਼ਟਾਂਤਾਂ ਦੀ ਛਾਪ ਸੰਪੂਰਨ ਜੀਵਨ ਤੀਕ ਰਹਿੰਦੀ ਹੈ ਜੋ ਉਨ੍ਹਾ ਨੂੰ ਚੰਗੇ ਨਾਗਰਿਕ ਬਣਨ ਵਿਚ ਮਦਦ ਕਰਦੀ ਹੈ।

ਉੰਝ ਤਾਂ ਹਮੇਸ਼ਾਂ ਤੋਂ ਹੀ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਬਣਦਾ ਸਤਿਕਾਰ ਦਿੰਦੇ ਆਏ ਹਨ ਪਰ ਸਾਰਵਜਨਿਕ, ਸਾਮੂਹਿਕ ਅਤੇ ਵੈਸ਼ਵਿਕ ਪੱਧਰ ਤੇ ਅਧਿਆਪਕਾਂ ਨੂੰ ਚੇਤੇ ਕਰਨ ਅਤੇ ਸਨਮਾਨਿਤ ਕਰਨ ਦੇ ਮਕਸਦ ਦੀ ਚਟਕ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀ ਵਰਗਾਂ ਨੂੰ ਵੀਹਵੀਂ ਸਦੀ ਵਿਚ ਲੱਗੀ। ਬੁਲਗੇਰੀਆ, ਕੈਨੇਡਾ, ਪਾਕਿਸਤਾਨ ਅਤੇ ਰਸ਼ੀਆ ਸਣੇ 19 ਦੇਸ਼ਾਂ ਨੇਂ ਸਾਂਝੇ ਤੌਰ ਤੇ 5 ਅਕਤੂਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ। ਇਸ ਤੋਂ ਇਲਾਵਾ ਮੋਰਾਕੋ, ਅਲਜੀਰੀਆਂ, ਸੰਯੁਕਤ ਅਰਬ ਅਮਿਰਾਤ, ਟਿਉਨੀਸ਼ੀਆ, ਲੀਬੀਆਂ ਅਤੇ ਇਜਿਪਟ ਸਣੇ 11 ਦੇਸ਼ਾਂ ਨੇਂ 28 ਫਰਵਰੀ ਨੂੰ ਅਧਿਆਪਕ ਦਿਵਸ ਵਜੋਂ ਚੁਣਿਆ। 

 ਵਿਸ਼ਵ ਭਰ ਵਿਚ ਆਪਣੀ ਅਦੁੱਤੀ ਪਰੰਪਰਾ ਅਤੇ ਵਿਹਾਰ ਕਾਰਣ ਮਸ਼ਹੂਰ, ਵਿਸ਼ਵ ਦੇ ਸੱਭ ਤੋਂ ਵੱਡੇ ਗਣਤੰਤਰ ਸਾਡੇ ਦੇਸ਼ ਭਾਰਤ ਵੱਲੋਂ ਵੀ ਅਧਿਆਪਕ ਦਿਵਸ ਲਈ ਮਿਤੀ ਤੈਅ ਕੀਤੀ ਗਈ ਪਰ ਇਸ ਸਬੰਧ ਵਿਚ ਭੇਡ-ਚਾਲ ਵਾਲੀ ਪ੍ਰਵਿਰਤੀ ਨਾ ਅਪਣਾ ਕੇ ਆਪਣੇ ਸਦੀਆਂ ਪੁਰਾਣੇ ਪਰੰਪਰਾਗਤ ਤਰੀਕਿਆਂ ਨੂੰ ਦੁਹਰਾਉੰਦਿਆਂ ਹੋਇਆਂ ਉੱਚ ਵਿਦਿਆਵਾਂ ਪ੍ਰਾਪਤ, ਅਨੇਕ ਗੁਣਾ ਦੇ ਮਾਲਕ ਅਤੇ ਬੇ-ਹਦ ਸੂਝਵਾਨ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ ਦੂਸਰੇ ਰਾਸ਼ਟਰਪਤੀ ਮਾਣਯੋਗ ਸ੍ਰੀ (ਡਾਕਟਰ) ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਵਸ ਅਰਥਾਤ 05 ਸਿਤੰਬਰ (1888) ਨੂੰ ਅਧਿਆਪਕ ਦਿਵਸ ਵਜੋਂ ਮਨਾਉਣ ਲਈ ਚੁਣਿਆ ਗਿਆ। ਇਹ ਇਸ ਲਈ ਨਹੀਂ ਸੀ ਚੁਣਿਆ ਗਿਆ ਕਿ ਹਰ ਵਰ੍ਹੇ ਉਨ੍ਹਾ ਦਾ ਜਨਮਦਿਨ ਮਨਾਇਆ ਜਾ ਸਕੇ ਬਲਕਿ ਉਨ੍ਹਾ ਦੀਆਂ ਉੱਚ ਵਿਦਿਅਕ ਯੋਗਤਾਵਾਂ ਨੂੰ ਅਤੇ ਵਿਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੀ ਗਈ ਉਨ੍ਹਾ ਦੀ ਸੇਵਾ ਨੂੰ ਚੇਤੇ ਰੱਖਣ ਲਈ ਚੁਣਿਆ ਗਿਆ। ਇਸ ਤਰ੍ਹਾਂ ਭਾਰਤ ਵਿਚ ਪਹਿਲਾ ਅਧਿਆਪਕ ਦਿਵਸ 05 ਸਿਤੰਬਰ, 1962 ਨੂੰ ਮਨਾਇਆ ਗਿਆ ਅਤੇ ਇਹ ਪਰੰਪਰਾ ਹਰ ਸਾਲ ਨਿਭਾਈ ਜਾ ਰਹੀ ਹੈ। ਇਸ ਦਿਨ ਅਨੇਕ ਸੁਚੱਜੇ ਅਤੇ ਸਮਰਪਿਤ ਅਧਿਆਪਕਾਂ ਨੂੰ ਉਨ੍ਹਾ ਦੇ ਸ਼ਲਾਘਾਯੋਗ ਕਾਰਜਾਂ ਅਤੇ ਸੇਵਾਵਾਂ ਲਈ ਅਲਗ-ਅਲਗ ਸਮਾਗਮਾਂ ਦੌਰਾਨ ਸਨਮਾਨਿਤ ਕੀਤਾ ਜਾਂਦਾ ਹੈ।

ਬਦਲਾਅ ਜੀਵਨ ਦਾ ਇਕ ਅਨਿੱਖਣਵਾਂ ਅੰਗ ਹੈ ਅਤੇ ਇਹ ਨਿਰੰਤਰ ਜਾਰੀ ਹੈ। ਸਿਖਿਆ ਪ੍ਰਣਾਲੀ ਵਿਚ ਵੀ ਸਮੇ ਨਾਲ ਅਨੇਕ ਬਦਲਾਅ ਆਏ ਹਨ। ਇਕ ਸਮਾ ਉਹ ਸੀ ਜਦੋਂ ਮਾਂ-ਬਾਪ ਆਪਣਿਆਂ ਬੱਚਿਆਂ ਨੂੰ ਅਧਿਆਪਕ ਕੋਲ ਸੋਂਪ ਦਿੰਦੇ ਸਨ ਅਤੇ ਵਿਦਿਆਰਥੀ ਆਪਣੇ ਅਧਿਆਪਕ ਨੂੰ ਪਿਤਾ ਸਮਾਨ ਮੰਨ ਕੇ ਉਨ੍ਹਾ ਦੇ ਹੀ ਘਰੀਂ ਰਹਿੰਦੇ ਸਨ ਜਿੱਥੇ ਉਹ ਆਪਣੇ ਅਧਿਆਪਕ ਦੇ ਹਰ ਆਦੇਸ਼ ਦਾ ਪਾਲਨ ਕਰਦੇ ਹੋਇਆਂ ਸੰਸਾਰਿਕ ਸਿੱਖਿਆ ਹਾਸਿਲ ਕਰਦੇ ਸਨ ਅਤੇ ਨਾਲ ਹੀ ਆਪਣੇ ਅਧਿਆਪਕ ਦੀ ਧਰਮ ਪਤਨੀ ਨੂੰ ਆਪਣੀ ਮਾਂ ਵਾਂਗ ਸਮਝਦੇ ਸਨ ਜੋ ਵਿਦਿਆਰਥੀਆਂ ਨੂੰ ਪਰਿਵਾਰਿਕ ਸਿੱਖਅਵਾਂ ਪ੍ਰਦਾਨ ਕਰਦੀ ਸੀ। ਸਿੱਖਆ ਪ੍ਰਾਪਤੀ ਦੀ ਇਸ ਅਵਸਥਾ ਦੌਰਾਨ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਜਿੰਝ ਮਰਜੀ ਰੱਖੇ, ਉਨ੍ਹਾ ਦੇ ਮਾਪੇ ਕੋਈ ਕਿੰਤੂ-ਪ੍ਰੰਤੂ ਨਹੀਂ ਸਨ ਕਰਦੇ। ਪਰ ਹੁਣ ਸਮਾ ਬਦਲ ਚੁੱਕਿਆ ਹੈ। ਬੇਸ਼ਕ ਸਾਰੇ ਅਧਿਆਪਕ ਜਾਂ ਸਾਰੇ ਵਿਦਿਆਰਥੀ ਮਾੜੇ ਨਹੀਂ ਹੁੰਦੇ ਪਰ ਸਮੇ ਨਾਲ ਕਈ ਅਪਵਾਦ ਵੀ ਪੈਦਾ ਹੋ ਚੁੱਕੇ ਹਨ। ਅੱਜ ਕਈ ਜਗ੍ਹਾਂ ਚੇਲੇ ਸਾਜ ਵਜਾਉਂਦੇ ਹਨ ਅਤੇ ਗੁਰੂਆਂ ਨੂੰ ਨਚਾਉਂਦੇ ਹਨ। ਵਿਦਿਆਰਥੀ ਆਪਣੇ ਘਰੀਂ ਬੈਠਦੇ ਹਨ ਅਤੇ ਅਧਿਆਪਕ ਉਨ੍ਹਾ ਨੂੰ ਪੜ੍ਹਾਉਣ ਉਨ੍ਹਾ ਦੇ ਘਰੀਂ ਜਾਂਦੇ ਹਨ। ਕਿਸੇ ਧਨਾਢ ਵਿਦਿਆਰਥੀ ਦੀ ਕਿਸੇ ਗ਼ਲਤੀ ਲਈ ਰੋਕ-ਟੋਕ ਕਰਨਾ ਕਿਸੇ ਸਾਦੇ ਅਧਿਆਪਕ ਨੂੰ ਉਸ ਵੇਲੇ ਮਹਿੰਗਾ ਪੈ ਜਾਂਦਾ ਹੈ ਜਦੋਂ ਉਸਦੀਆਂ ਤਸਵੀਰਾਂ ਟੈਲੀਵਿਜ਼ਨ ਉਪਰ ਚਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕਈ ਮਾਮਲਿਆਂ ਵਿਚ ਹੁਣ ਵਿਦਿਆ ਵਿਹਾਰ ਨਾ ਰਹਿ ਕੇ ਵਿਉਪਾਰ ਬਣ ਗਈ ਹੈ। ਰਾਜਹੰਸ ਵਿਚ ਇਕ ਗੁਣ ਹੁੰਦਾ ਹੈ ਕਿ ਉਹ ਦੁੱਧ ਅਤੇ ਪਾਣੀ ਦੇ ਮਿਸ਼ਰਣ ਵਿਚੋਂ ਦੁੱਧ ਨੂੰ ਨਿਤਾਰ ਕੇ ਪੀ ਲੈਂਦਾ ਹੈ ਅਤੇ ਪਾਣੀ ਛੱਡ ਦਿੰਦਾ ਹੈ। ਆਓ! ਅਸੀਂ ਵੀ ਅਪਵਾਦਾਂ ਨੂੰ ਵਿਸਾਰ ਕੇ ਉਨ੍ਹਾ ਮਿਹਨਤਕਸ਼ ਅਤੇ ਗੁਣੀ ਅਧਿਆਪਕਾਂ ਨੂੰ ਸਤਿਕਾਰ ਭਰਿਆ ਨਮਨ ਕਰੀਏ ਜੋ ਅਣਥੱਕ ਮਿਹਨਤ ਕਰਕੇ ਆਪਣੇ ਵਿਦਿਆਰਥੀਆਂ ਨੂੰ ਖਰੇ-ਸੋਨੇ ਵਰਗਾ ਬਨਾਉਣ ਵਿਚ ਕੋਈ ਕੂਣ-ਕਸਰ ਨਹੀਂ ਛੱਡਦੇ।

'ਨੀਲ' 094184-70707

Sunday, August 31, 2014

Mother Teresa -- Bharat Ratan !!! by 'Neel' -- CI Patiala

ਬੇ-ਸਹਾਰਾ ਅਤੇ ਰੋਗੀਆਂ ਦੀ ਮਾਂ : ਮਦਰ ਟੇਰੇਸਾ
(ਜਨਮ ਦਿਵਸ 'ਤੇ ਵਿਸੇਸ਼)

ਅਠਾਰਾਂ ਵਰ੍ਹਿਆਂ ਦੀ ਨਿੱਕੀ ਉਮਰੇ ਅਗਨੇਸ ਗੋਂਝਾ ਬੋਜਾਝਿਊ (Agnes Gonxha Bojaxhiu) ਨਾਮ ਦੀ ਇਕ ਕੁੜੀ ਲੋੜੀਂਦੀ ਦੀਕਸ਼ਾ ਹਾਸਿਲ ਕਰਕੇ ਸਿਸਟਰ ਬਣੀ ਅਤੇ ਸਿਸਟਰ ਟੇਰੇਸਾ (Sister Teresa) ਅਖਵਾਈ। ਮੇਸੇਡੋਨੀਆ ਗਣਰਾਜ (Republic of Macedonia) ਦੀ ਰਾਜਧਾਨੀ ਸਕੋਪਜੇ (Skopje) 'ਚ ਪਿਤਾ ਨਿਕੋਲਾ ਬੋਜਾਝਿਊ ਅਤੇ ਮਾਤਾ ਦ੍ਰਾਨਾ ਬੋਜਾਝਿਊ ਦੇ ਘਰੀਂ ਮਿਤੀ 26 ਅਗਸਤ 2010 ਨੂੰ ਜਨਮੀ ਅਗਨੇਸਾ ਗੋਂਝਾ ਆਪਣੇ ਪੰਜ ਭਰਾ ਭੈਣਾ ਵਿੱਚੋਂ ਸੱਭ 'ਤੋਂ ਨਿੱਕੀ ਸੀ ਜਿਸਦੇ ਪਿਤਾ ਦੀ ਮੌਤ ਗੋਂਝਾ ਦੇ ਬਚਪਨ ਵੇਲੇ ਹੀ ਹੋ ਗਈ ਸੀ ਸੋ ਉਨ੍ਹਾ ਦੀ ਮਾਂ ਨੇ ਹੀ ਉਨ੍ਹਾ ਨੂੰ ਪਾਲਿਆ। ਅਲਬੇਨੀਅਨ ਭਾਸ਼ਾ ਵਿਚ ਗੋਂਝਾ ਸ਼ਬਦ ਦਾ ਅਰਥ ਹੁੰਦਾ ਹੈ ਫੁੱਲ ਦੀ ਕਲੀ। ਫੁੱਲ ਦੀ ਇਹ ਕਲੀ ਬਚਪਨ 'ਤੋਂ ਹੀ ਅਤਿਅੰਤ ਸੁੰਦਰ, ਜੀਵਨ ਭਰਪੂਰ, ਅਗਾਹਂ ਵਧੂ, ਨਿਡਰ, ਨਿਰਪੱਖ, ਹਮਦਰਦ ਅਤੇ ਵਿਗਿਆਨੀ ਸੋਚ ਦੀ ਮਾਲਕ ਸੀ ਜਿਸਨੇ ਨਿੱਕੀ ਉਮਰ ਤੋਂ ਹੀ ਗ਼ਰੀਬ ਅਤੇ ਲੋੜਵੰਦਾਂ ਦੇ ਜੀਵਨ ਵਿਚ ਹਮੇਸ਼ਾਂ ਖ਼ੁਸ਼ਬੂ ਫੈਲਾਉਣ ਦਾ ਅਦੁੱਤਾ ਕੰਮ ਕੀਤਾ। ਇਸ ਸਵਾਰਥੀ ਦੁਨੀਆਂ ਵਿਚ ਜਿੱਥੇ ਹਰ ਕੋਈ ਆਪਣੇ ਨਿਜੀ ਸਵਾਰਥਾਂ ਅਤੇ ਪਰਿਵਾਰਵਾਦ ਨੂੰ ਪ੍ਰਮੁਖਤਾ ਦਿੰਦਾ ਹੈ ਉਥੇ ਹੀ ਗੋਂਝਾ ਨੇ ਸਨ 1948 ਵਿਚ ਸਥਾਨਕ ਬੱਚਿਆਂ ਨੂੰ ਪੜ੍ਹਾਉਣ ਲਈ ਇਕ ਸਕੂਲ ਖੋਲਿਆ ਅਤੇ ਬਾਦ ਵਿਚ 'ਮਿਸ਼ਨਰੀ ਆਫ ਚੈਰਿਟੀ' ਨਾਮ ਦੀ ਸੰਸਥਾ ਦੀ ਸਥਾਪਨਾ ਕੀਤੀ।ਇਸ ਸੰਸਥਾ ਨੇ ਪਿਛਲੀ ਸਦੀ ਦੇ ਅੰਤਿਮ ਵਰ੍ਹਿਆਂ ਵਿਚ ਦੁਨੀਆਂ ਦੇ ਲਗਭਗ 125 ਦੇਸ਼ਾਂ ਵਿਚ 755 ਨਿਆਸਰੀਂ-ਘਰ ਖੋਲੇ ਜਿਨ੍ਹਾ ਵਿਚ ਲਗਭਗ ਪੰਜ ਲੱਖ ਨਿਆਸਰੇ ਲੋਕਾਂ ਦੇ ਮੂੰਹ ਵਿਚ ਰੋਟੀ ਪਾਉਣ ਦੀ ਅਦੁੱਤੀ ਮਿਸਲ ਕਾਇਮ ਕੀਤੀ।ਆਪਣੇ ਘਰ, ਪਰਿਵਾਰ ਅਤੇ 'ਤੋਂ ਬਹੁਤ ਦੂਰ ਜਾ ਕੇ ਅਨਜਾਣ ਲੋੜਵੰਦਾਂ ਦੀ ਨਿਸਵਾਰਥ ਸੇਵਾ ਦਾ ਕਾਰਜ ਕੋਈ ਸੋਖਾ ਨਹੀਂ ਸੀ ਪਰ ਅਡਿਗ ਅਤੇ ਅਗਾਂਹ ਵਧੂ ਸੋਚ ਦੀ ਮਾਲਕ ਸਿਸਟਰ-ਟੇਰੇਸਾ ਨੇ ਇਸ ਕਾਰਜ ਵਿਚ ਅਨੋਖੀ ਸ਼ਾਂਤੀ ਦਾ ਅਨੁਭਵ ਕੀਤਾ।

6 ਜਨਵਰੀ 1929 ਨੂੰ ਸਿਸਟਰ ਟੇਰੇਸਾ ਤਿੰਨ ਹੋਰ ਸਿਸਟਾਂ ਨੂੰ ਨਾਲ ਲੈ ਕੇ ਅਇਰਲੈਂਡ ਤੋਂ ਇਕ ਜਹਾਜ ਰਾਹੀਂ ਕਲਕੱਤਾ (ਹੁਣ ਕੋਲਕਾਤਾ) ਦੇ ਲੋਰੇਟੋ ਕਾਨਵੇਂਟ ਪੁੱਜੀ ਜਿੱਥੇ ਉਸਨੇ ਇਕ ਸੁਚੱਜੇ ਅਤੇ ਅਨੁਸਾਸ਼ਨਿਕ ਅਧਿਆਪਕ ਵਜੋਂ ਕੰਮ ਕੀਤਾ ਜਿਸ ਸਦਕਾ ਉੱਥੋਂ ਦੇ ਵਿਦਿਆਰਥੀਆਂ ਦੀ ਚਹੇਤੀ ਅਧਿਆਪਿਕਾ ਹੋ ਨਿਬੜੀ। ਆਪਣੇ ਅਨੁਸਾਸ਼ਨਾਤਮਕ ਅਤੇ ਭਾਵਨਾਤਮਕ ਗੁਣਾ ਕਾਰਨ ਉਹ ਸਨ 1944 ਵਿਚ ਸੈਂਟ ਮੈਰੀ ਸਕੂਲ ਦੀ ਪ੍ਰਮੁੱਖ ਅਧਿਆਪਿਕਾ ਥਾਪੀ ਗਈ। ਸਮੇ ਦੀ ਲੋੜ ਨੂੰ ਵੇਖਦਿਆਂ ਹੋਇਆਂ ਉਹ ਨਰਸਿੰਗ ਦੀ ਸਿੱਖਿਆ ਲੈਣ ਲਈ ਗਈ ਅਤੇ ਸਨ 1948 ਵਿਚ ਮੁੜ ਕਲਕੱਤਾ ਵਿਖੇ ਆ ਗਈ ਅਤੇ ਤਾਲਤਲਾ ਵਿਖੇ ਜਾ ਕੇ ਗ਼ਰੀਬ ਅਤੇ ਬਜ਼ੁਰਗ ਲੋਕਾਂ ਦੀ ਸਹਾਇਤਾ ਕਰਨ ਵਾਲੀ ਸੰਸਥਾ ਨਾਲ ਕੰਮ ਕੀਤਾ ਜਿੱਥੇ ਉਸਨੇ ਆਪਣੇ ਹੱਥੀਂ ਮਰੀਜ਼ਾਂ ਦੇ ਜ਼ਖ਼ਮਾਂ ਨੂੰ ਸਾਫ ਕੀਤਾ, ਉਨ੍ਹਾ ਦੇ ਪੱਟੀਆਂ ਬੰਨੀਆਂ ਅਤੇ ਉਨ੍ਹਾ ਨੂੰ ਆਪਣੇ ਹੱਥੀਂ ਦਵਾ-ਦਾਰੂ ਕੀਤੀ।

ਇਸ ਤੋਂ ਮਗਰੋਂ ਸਨ 1949 ਵਿਚ ਉਸਨੇ ਗ਼ਰੀਬ, ਬੇ-ਆਸਰਾ ਅਤੇ ਬੀਮਾਰ ਲੋਕਾਂ ਦੀ ਮਦਦ ਕਰਨ ਦੇ ਟੀਚੇ ਨਾਲ 'ਮਿਸ਼ਨਰੀ ਆਫ ਚੈਰਿਟੀ' ਨਾਮਕ ਸੰਸਥਾ ਦੀ ਸਥਾਪਨਾ ਕੀਤੀ ਜਿਸਨੂੰ 7 ਅਗਸਤ 1950 ਨੂੰ ਰੋਮਨ ਕੈਥੋਲਿਕ ਗਿਰਿਜਾ-ਘਰ ਨੇ ਮਾਨਤਾ ਪ੍ਰਦਾਨ ਕੀਤੀ। ਇਸ ਘਟਨਾਂ ਤੋਂ ਬਾਦ ਹੀ ਉਸਨੇ ਪਰੰਪਰਾਗਤ ਬਸਤਰਾਂ ਨੂੰ ਤਿਆਗ ਕੇ ਨੀਲੀ ਕਿਨਾਰੀ ਵਾਲੀ ਸਫੇਦ ਸਾੜੀ ਧਾਰਨ ਕੀਤੀ ਅਤੇ ਸਮਾ ਪਾ ਕੇ 'ਨਿਰਮਲ ਹਿਰਦੇ' ਅਤੇ 'ਨਿਰਮਲ ਸ਼ਿਸ਼ੂ ਭਵਨ' ਨਾਮਕ ਆਸ਼ਰਮ ਖੋਲੇ ਜਿਨ੍ਹਾ ਵਿਚ ਉਸਨੇ ਗੰਭੀਰ ਰੋਗਾਂ ਨਾਲ ਪੀੜਿਤ ਲੋੜਵੰਦ ਬਜ਼ੁਰਗਾਂ, ਬੱਚਿਆਂ ਅਤੇ ਗ਼ਰੀਬਾਂ ਦੀ ਸੇਵਾ ਆਪ ਕੀਤੀ। ਸਮਾਜ 'ਚੋਂ ਛੇਕੇ ਹੋਇ ਵਿਅਕਤੀਆਂ ਦੀ ਸੇਵਾ ਕਰਕੇ ਉਸਨੇ ਸੇਵਾ ਭਾਵਨਾ ਦੀ ਜੋ ਮਿਸਾਲ ਕਾਇਮ ਕੀਤੀ ਉਸਦੀ ਤੁਲਨਾ ਸੰਸਾਰ ਦੇ ਕਿਸੇ ਹੋਰ ਮਨੁੱਖ ਵਿਚ ਜਾਂ ਹੋਰ ਕਿਧਰੇ ਵੇਖਣ ਨੂੰ ਨਹੀਂ ਮਿਲਦੀ।

ਉਸਦੀਆਂ ਸੇਵਾਵਾਂ ਨੂੰ ਵੇਖਦਿਆਂ ਅਤੇ ਸਲਾਹੁੰਦਿਆਂ ਹੋਇਆਂ ਭਾਰਤ ਸਰਕਾਰ ਨੇ ਸਨ 1962 ਵਿਚ ਇਸ ਹੱਡ-ਮਾਸ ਦੀ ਚਲਦੀ ਫਿਰਦੀ ਸੰਸਥਾ ਰੂਪ ਇਸਤਰੀ ਨੂੰ 'ਪਦਮ-ਸ਼੍ਰੀ' ਪੁਰਸਕਾਰ ਅਤੇ ਬਾਦ ਵਿਚ ਸਨ 1980 ਵਿਚ 'ਭਾਰਤ-ਰਤਨ' ਵਰਗੇ ਸਰਵੋੱਚ ਸਨਮਾਨਾ ਦੇ ਨਾਲ ਨਵਾਜਿਆ। ਦੁਨੀਆਂ ਭਰ ਵਿਚ ਫੈਲੇ ਮਿਸ਼ਨਰੀ ਕਾਰਜਾਂ, ਜਿਨ੍ਹਾ ਰਾਹੀਂ ਗ਼ਰੀਬ ਅਤੇ ਲੋੜਵੰਦਾਂ ਦੀ ਸੇਵਾ ਕੀਤੀ ਜਾਂਦੀ ਹੈ, ਕਰਕੇ ਸਨ 1979 ਵਿਚ 'ਨੋਬੇਲ ਸ਼ਾਂਤੀ-ਪੁਰਸਕਾਰ' ਨਾਲ ਵੀ ਸਨਮਾਨਿਤ ਕੀਤਾ ਗਿਆ। 'ਨੋਬੇਲ-ਪੁਰਸਕਾਰ' ਦੀ ਈਨਾਮ ਰਾਸ਼ੀ 1,92,000 ਅਮਰੀਕੀ ਡਾਲਰ ਵੱਡੀ ਰਕਮ ਨੂੰ ਵੀ ਉਸਨੇ ਭਾਰਤ ਦੇ ਗ਼ਰੀਬਾਂ ਦੀ ਸਹਾਇਤਾ ਲਈ ਇਕ ਫੰਡ ਵਜੋਂ ਵਰਤੋਂ ਵਿਚ ਲਿਆਂਦਾ ਜੋ ਉਸ ਦੇ ਵਿਸ਼ਾਲ ਅਤੇ ਨਿਸਵਾਰਥ ਸੇਵਾ ਨਾਲ ਭਰੇ ਹਿਰਦੇ ਦੀ ਤਸਵੀਸ ਸਾਫ-ਸਾਫ ਪੇਸ਼ ਕਰਦਾ ਹੈ।

ਸਨ 1983 ਵਿਚ ਲਗਭਗ 73 ਵਰ੍ਹਿਆਂ ਦੀ ਉਮਰ ਵਿਚ ਰੋਮ ਵਿਖੇ 'ਪੌਪ ਜਾਨ ਪਾਲ ਦੂਸਰੇ' ਨੂੰ ਮਿਲਣ ਗਇਆਂ ਇਸ ਸੇਵਾ ਦੀ ਅਣਥੱਕ ਮੂਰਤ ਨੂੰ ਪਹਿਲੀ ਵਾਰ ਦਿਲ ਦਾ ਦੌਰਾ ਪਿਆ। ਇਸ ਤੋਂ ਮਗਰੋਂ ਸਨ 1989 ਵਿਚ ਦੂਜੀ ਵਾਰ ਦਿਲ ਦਾ ਦੌਰਾ ਪਿਆ। ਲਗਾਤਾਰ ਡਿੱਗਦੀ ਅਤੇ ਮਾੜੀ ਹੁੰਦੀ ਜਾਂਦੀ ਸਿਹਤ ਸਦਕਾ 05 ਸਤੰਬਰ 1997 ਨੂੰ ਉਸਦਾ ਦੇਹਾਂਤ ਹੋ ਗਿਆ।

ਮਾਨਵਤਾ ਦੀ ਉਹ ਸੱਚੀ ਮੂਰਤ ਜਿਸਨੇ ਆਪਣਾ ਦੇਸ਼ ਤਿਆਗ ਕੇ ਦੂਸਰੇ ਦੇਸ਼ ਵਿਚ ਜਾ ਕੇ ਅਨਜਾਣ, ਬੇ-ਸਹਾਰਾ, ਗ਼ਰੀਬ ਅਤੇ ਬੀਮਾਰ ਲੋਕਾਂ ਦੀ ਮਦਦ ਕੀਤੀ ਅਤੇ ਆਪਣੇ ਮੱਥੇ 'ਤੇ ਅਨੇਕਾਂ ਸਨਮਾਨਾ ਦੇ ਨਾਲ-ਨਾਲ ਮਜ਼ਲੂਮ ਅਤੇ ਮਜ਼ਬੂਰ ਲੋਕਾਂ ਨੂੰ ਕਥਿਤ ਤੌਰ ਤੇ ਵਰਗਲਾ ਕੇ ਇਕ ਧਰਮ-ਵਿਸੇਸ਼ ਵਿਚ ਸ਼ਾਮਲ ਕਰਨ ਦਾ ਦੋਸ਼ ਵੀ ਸਹਿਆ ਪਰ ਆਪਣੇ ਸੱਚੇ ਅਤੇ ਸੁੱਚੇ ਕਰਮ ਤੋਂ ਪਿੱਛੇ ਨਾ ਹਟਣ ਵਾਲੀ ਉਹ ਮਹਾਨ ਸ਼ਖ਼ਸੀਅਤ ਜਿਸਦਾ ਜ਼ਿਕਰ ਉਪਰੋਕਤ ਸਤਰਾਂ ਵਿਚ ਕੀਤ ਗਿਆ ਹੈ ਓਹ ਹੀ ਸੀ ਜੋ ਬੇ-ਸਹਾਰਾ ਅਤੇ ਰੋਗੀਆਂ ਦੀ ਮਾਂ ਸੀ, ਮਦਰ ਟੇਰੇਸਾ (Mother Teresa) ਸੀ।

ਸੁਨੀਲ ਕੁਮਾਰ 'ਨੀਲ', ਪੈਕਟਰ ਪੋਸਟ ਆਫਿਸੇਜ਼, ਪਟਿਆਲਾ ਮੰਡਲ, ਪਟਿਆਲਾ। 09418470707

Wednesday, August 27, 2014

JTS DPC for the year 2014-15

Dte calls for 300 dossiers of the officers falling under tentative ZOC for promotion to JTS. Following are the fortunate ones from the Punjab Circle. It is now quite possible that Punjab Circle would be allotted a few. Six posts of JTS are lying vacant at present.
  • Mr. Y.S.Rathore (25)
  • Mr Subhash Chand (114)
  • Mr Inderjit Singh (115)
  • Mr. G.C.Goyal (144)
  • Mr. M.S.Negi (176)
  • Mr Makhan (180)
  • Smt Kamesh (256)
  • Mr. P.C.Pal (264)
  • Mr Parkash (283)

Thursday, August 14, 2014

Happy Independence Day to all viewers !!!

We still have to achieve freedom from corruption, poverty, incapability in our minds and social stigma's prevailing in our society. Jai Hind ! Jai Hind !! Jai Hind !!!